View Static Version
Loading

ਆਓ ਬੱਚਿਓ ਕਵਿਤਾ ਪੜ੍ਹੀਏ Learn Punjabi akhar sounds with poems

A book for young learners of the Punjabi language by the team at Sikh Khalsa Mission Inc. We hope this book inspire the readers and listeners to appreciate the language and strengthen their vocabulary, listening and reading skills.

Poems written and complied by Narinder pal Singh, Mona Sidhu, Mehak Singh, Prabhleen Kaur, Sumeet Kaur, Sukhjit Singh and Aykus Seo Singh, 01/2021. Some poems in this book have been taken or adapted from poems by Punjabi University Patiala and poems by Amarpreet Singh Jhita, published by Navbharat Prakshan and Hajooria and Sons, Jalandhar.

Reviewed and edited by Sumeet Kaur and Sukhleen Kaur.

ਹਾ ਹਾ ਹਾਸਾ

ਦੇਖੋ ਦੇਖੋ ਹਾ ਹਾ ਹਾ ਕਰ ਕੇ ਮੈਂ ਹੱਸਦਾ ਹਾਂ

ਤੁਸੀਂ ਵੀ ਹਾ ਹਾ ਹਾ ਕਰਕੇ ਹੱਸ ਸਕਦੇ ਹੋ

ਹੱਸ ਕੇ ਵਿਖਾੳ

ਹਾ ਹਾ ਹਾ

ਆੳ ਸਾਰੇ ਹੱਸੀਏ ਹਾ ਹਾ ਹਾ

ਸਫੇਦ

ਮੇਰਾ ਕੁੱਤਾ ਸਫੇਦ ਹੈ

ਮੇਰਾ ਕੁੜਤਾ ਵੀ ਸਫੇਦ ਹੈ

ਤੁਹਾਡੇ ਕੋਲ ਸਫੇਦ ਰੰਗ ਦੀ ਬਿੱਲੀ ਹੈ ?

ਕਾਰ

ਕਾਰ ਆਈ, ਕਾਰ ਗਈ

ਕੋਈ ਪੀਲੀ ਕੋਈ ਹਰੀ

ਕੋਈ ਵੱਡੀ ਕੋਈ ਛੋਟੀ

ਇੱਕ ਤੇਜ ਭੱਜਦੀ ਜਾਂਦੀ

ਪਿੱਛੇ ਪਿੱਛੇ ਪੁਲਿਸ ਆਉਂਦੀ

ਰੇਲਗੱਡੀ

ਰੇਲਗੱਡੀ ਭੱਜਦੀ ਜਾਂਦੀ

ਪਾਪਾ ਜੀ ਨੂੰ ਕੰਮ 'ਤੇ ਲੈ ਜਾਂਦੀ

ਪੱਟੜੀ ਉੱਤੇ ਭੱਜਦੀ ਜਾਵੇ

ਝੂਟੇ ਲੈ ਬੜਾ ਮਜ਼ਾ ਆਵੇ

ਮੰਮੀ

ਮੇਰੀ ਮੰਮੀ ਬੜੀ ਸੋਹਣੀ

ਮੇਰੀ ਮੰਮੀ ਬੜੀ ਪਿਆਰੀ

ਮੇਰੀ ਪਿੱਠ ਨੂੰ ਥੱਪ ਥਪਾਵੇ ਥੱਪ-ਥਪਾਵੇ

ਲੋਰੀ ਗਾਵੇ, ਪਾਰਕ ਵਿੱਚ ਲਿਜਾਵੇ

ਮੰਮੀ ਮੈਨੂੰ ਰੋਜ ਖਿਡਾਵੇ

ਬੁਲਬੁਲੇ

ਕਿੰਨੇ ਪਿਆਰੇ ਬੁਲਬੁਲੇ, ਰੰਗ ਬਿਰੰਗੇ ਬੁਲਬੁਲੇ

ਨੀਲਾ ਪੀਲ਼ਾ ਹਰਾ ਗੁਲਾਬੀ,

ਕਿੰਨੇ ਸੋਹਣੇ ਬੁਲਬੁਲੇ

ਸਾਰੇ ਮਿਲ ਕੇ ਲੱਗਦੇ ਸੋਹਣੇ,

ਸੋਹਣੇ ਸੋਹਣੇ, ਬੜੇ ਮੋਹਣੇ |

ਪਾਣੀ

ਵੇਖ ਸਮੁੰਦਰ ਦੀਆ ਛੱਲਾਂ

ਦਿਲ ਕਰਦਾ ਮੈਂ ਭੰਗੜਾ ਪਾਵਾਂ |

ਪਾਣੀ ਵਿੱਚ ਮੈਂ ਟੱਪਦਾ,

ਵੇਖ ਕੇ ਸੂਰਜ ਖਿੜ-ਖਿੜ ਹੱਸਦਾ |

ਬੱਸ ਆਈ

ਬੱਸ ਆਈ, ਬੱਸ ਆਈ

ਸਕੂਲ ਦੀ ਬੱਸ ਆਈ

ਛੇਤੀ ਕਰ, ਛੇਤੀ ਕਰ

ਕਿਤਾਬ ਪਾ, ਬਸਤਾ ਚੱਕ

ਫਤਿਹ ਬੁਲਾ

ਸਕੂਲ ਜਾ

ਟੱਲੀ

ਸਾਇਕਲ ਮੇਰਾ ਮੈਨੂੰ ਪਿਆਰਾ

ਰੰਗ ਇਸਦਾ ਸੋਹਣਾ ਸਾਰਾ

ਸਾਫ਼ ਮੈਂ ਇਹਨੂੰ ਰੱਖਦਾ ਹਾਂ

ਫਿਰ ਇਸ ਨੂੰ ਮੈਂ ਚੁੱਕਦਾ ਹਾਂ

ਉੱਪਰ ਬਹਿ ਕੇ ਪੈਡਲ ਘੁਮਾਵਾਂ

ਇਸ ਉਤੇ ਬਹਿ ਕੇ ਘੁਮੰਣ ਜਾਵਾਂ

ਚਾਚਾ ਜੀ

ਚਾਚਾ ਜੀ ,ਚਾਚਾ ਜੀ

ਮੇਰੇ ਪਿਆਰੇ ਚਾਚਾ ਜੀ

ਮੈਨੂੰ ਲਾਡ ਲਡਾਉਂਦੇ ਨੇ

ਮੋਢੇ ਉਤੇ ਬਿਠਾਉਂਦੇ ਨੇ

ਵੇਹੜੇ ਵਿੱਚ ਘੁਮਾਉਂਦੇ ਨੇ

ਆਪਣੇ ਨਾਲ ਖਿਡਾਉਂਦੇ ਨੇ

ਅੰਬ

ਗਰਮੀ ਵਿੱਚ ਆਉਂਦਾ ਹਾਂ

ਅੰਬ ਮੈਂ ਕਹਾਉਂਦਾ ਹਾਂ

ਹਰਾ ਪੀਲਾ ਮੇਰਾ ਰੰਗ

ਖਾਣ ਵਿੱਚ ਆਵੇ ਬੜਾ ਅਨੰਦ

ਤਾਰੇ

ਟਿਮ-ਟਿਮ ਕਰਦੇ ਤਾਰੇ

ਚਮਕਣ ਰਾਤ ਨੂੰ ਸਾਰੇ

ਸਭ ਨੂੰ ਲਗਦੇ ਬੜੇ ਪਿਆਰੇ

ਨਿੱਕੇ- ਵੱਡੇ ਅੰਬਰ ਵਿੱਚ ਤਾਰੇ

ਛੱਲੀ

ਕਾਕਾ ਬੱਲੀ, ਖਾ ਲੈ ਛੱਲੀ

ਮਿੱਠੇ ਮਿੱਠੇ ਇਸਦੇ ਦਾਣੇ

ਮੱਕੀ ਦੀ ਛੱਲੀ ਬੜੀ ਸਵਾਦੀ

ਭੁੰਨ ਕੇ ਦਿੰਦੀ ਮੇਰੀ ਦਾਦੀ

ਜਨਮ ਦਿਨ

ਆਇਆ ਆਇਆ ਆਇਆ,

ਮੇਰਾ ਜਨਮ ਦਿਨ ਆਇਆ

ਬਾਪੂ ਜੀ ਕੇਕ ਲਿਆਏ

ਮਾਤਾ ਜੀ ਪਕੌੜੇ ਬਣਾਏ

ਖੁਸ਼ੀ ਖੁਸ਼ੀ ਸਭ ਨੇ ਰਲ ਮਨਾਇਆ

ਵੇਖੋ ਮੇਰਾ ਜਨਮ ਦਿਨ ਆਇਆ

ਇੱਕ ਦੋ ਤਿਨ

ਇੱਕ ਦੋ

ਨ੍ਹਾਓ ਧੋ

ਤਿੰਨ ਚਾਰ

ਹੋ ਜਾ ਤਿਆਰ

ਪੰਜ ਛੇ

ਵੱਜ ਗਏ ਛੇ

ਸੱਤ ਅੱਠ

ਛੇਤੀ ਨੱਠ

ਨੌਂ ਦੱਸ

ਆ ਗਈ ਬੱਸ

ਡੱਡੂ

ਡੱਡੂ ਕਹਿੰਦਾ ਟਰ ਟਰ ਟਰ,

ਅਸੀਂ ਗਏ ਡਰ ਡਰ ਡਰ

ਡੱਡੂ ਨੇ ਮਾਰੀ ਛਾਲ,

ਹੋ ਗਿਆ ਕਮਾਲ

ਰੋਟੀ

ਵੇਲ ਵੇਲ, ਰੋਟੀ ਵੇਲ

ਹੁਣ ਪਕਾ, ਹੋਰ ਪਕਾ

ਅਚਾਰ ਲੈ, ਘਿਓ ਲਾ

ਰੱਜ ਕੇ ਖਾ, ਵੇਲਦਾ ਜਾ

ਥੈਲਾ ਥੈਲੀ

ਥੈਲਾ ਥੈਲੀ ਗਏ ਬਾਜ਼ਾਰ

ਲੈਣ ਲੱਗੇ ਚੀਜਾਂ ਚਾਰ

ਥੈਲਾ ਪੁੱਛਦਾ "ਸੇਬ, ਕੇਲੇ ਲੈਣੇ ?"

ਸਿਰ ਹਿਲਾ ਥੈਲੀ ਬੋਲੀ, "ਦਾਲ, ਲੂਣ ਲੈਣੇ"

ਦੱਸ ਡਾਲਰ

ਦੱਸ ਡਾਲਰ ਮੇਰੇ ਕੋਲੇ

ਮਾਮੀ ਜੀ ਨੇ ਇਨਾਮ ਸੀ ਦਿੱਤਾ

ਖ਼ਰਚਾਂ ਜਾਂ ਨਾਂ ਮਰਜੀ ਮੇਰੀ,

ਲੱਡੂ, ਜਲੇਬੀ, ਕੀ ਕੀ ਖਾਵਾਂ

ਭਾਵੈਂ ਨਵੀਂ ਕਿਤਾਬ ਲਿਆਵਾਂ

ਨਾਨਕੇ

ਨਾਨਕੇ ਜਾਵਾਂ, ਮੌਜਾਂ ਮਨਾਵਾਂ,

ਛੁੱਟੀਆਂ ਨੂੰ ਖੂਬ ਬਿਤਾਵਾਂ

ਨਾਨਾ ਨਾਨੀ ਨਾਲ ਬਾਤਾਂ ਪਾਵਾਂ

ਮਾਮਾ- ਮਾਮੀ ਨੂੰ ਖੂਬ ਹਾਸਾਵਾਂ

ਛੁੱਟੀਆਂ

ਛੁੱਟੀਆਂ ਵਿੱਚ ਹੋ ਗਏ ਬੋਰ

ਸਾਨੂੰ ਕਰਾਓ ਕੁੱਝ ਹੋਰ

ਸਕੂਲ ਜਾਣ ਜੀਅ ਕਰੇ

ਪਰ ਹਜੇ ਦਿੰਨ ਬੜੇ

ਢੋਲ

ਢੋਲ ਵਜਾ, ਭੰਗੜਾ ਪਾ

ਗਾਂਣੇ ਗਾ, ਖੁਸ਼ੀ ਮਨਾ,

ਮੌਜਾਂ ਕਰ, ਮਿਠਾਈਆਂ ਖਾ

ਯੋਯੋ

ਮੇਰਾ ਯੋਯੋ, ਤੇਰਾ ਯੋਯੋ,

ਆਪਾਂ ਦੋਵੇਂ ਖੇਡਿਏ

ਵੇਖੋ ਸਾਡੇ ਯੋਯੋ ਚੱਲਦੇ,

ਉੱਪਰ- ਥੱਲੇ, ਉੱਪਰ- ਥੱਲੇ

ਲੱਡੂ

ਛੇਤੀ ਡੱਬਾ ਖੋਲ-ਖੋਲ,

ਖਾ ਲੱਡੂ, ਗੋਲ-ਗੋਲ

ਰੰਗ ਦਾ ਹੈ ਪੀਲਾ -ਪੀਲਾ,

ਬੈਠ ਕੇ ਖਾ ਲੈ, ਵੀਰਾ- ਵੀਰਾ

ਉਂਗਲਾਂ

ਮੇਰੇ ਹੱਥ ਦੀਆਂ ਉਂਗਲਾਂ ਪੰਜ

ਕਾਠੀਆਂ ਹੋ ਕੇ ਮੁੱਠੀ ਬੰਦ

ਕੰਮ-ਕਾਜ ਕਈ ਕਰਾਉਂਦੀਆਂ

ਰੋਟੀ ਵੀ ਇਹ ਖਵਾਂਉਦੀਆਂ

ਖਰਬੂਜਾ

ਗੋਲ ਗੋਲ ਖ਼ਰਬੂਜ਼ਾ, ਗੋਲ ਗੋਲ ਖ਼ਰਬੂਜ਼ਾ

ਰੰਗ ਇਸਦਾ ਪੀਲਾ, ਰੰਗ ਇਸਦਾ ਪੀਲ਼ਾ

ਕੱਟ-ਕੱਟ ਫਾੜੀਆਂ ਖਾਵਾਂਗੇ,

ਢੋਲੇ ਦੀਆਂ ਲਾਵਾਂਗੇ, ਢੋਲੇ ਦੀਆਂ ਲਾਵਾਂਗੇ

ਝਾੜੂ

ਜਦੋਂ ਦੋਸਤ ਰੱਲ ਕੇ ਖੇਡਦੇ

ਮਿੱਟੀ- ਘੱਟਾ ਖ਼ੂਬ ਖਲੇਰਦੇ

ਮੰਮੀ ਨੇ ਫੜਾਇਆ ਝਾੜੂ

ਸਫਾਈ ਕਰੋ, ਮਾਰੋ ਝਾੜੂ

ਘੜੀ

ਟਿੱਕ-ਟਿੱਕ ਘੜੀ ਕਰਦੀ ਜਾਵੇ,

ਸੱਭ ਨੂੰ ਸਮਾਂ ਇਹ ਦਿਖਾਵੇ

ਛੋਟੀ ਸੂਈ ਘੰਟੇ ਦਿਖਾਉਂਦੀ,

ਮਿੰਟ ਵੱਡੀ ਸੂਈ ਬਣਾਉਂਦੀ

ਟਿੱਕ ਟਿੱਕ ਘੜੀ ਕਰਦੀ ਜਾਵੇ

ਫੁੱਲ

ਬਗੀਚਾ ਭਰਿਆ ਫੁੱਲਾਂ ਦਾ

ਸੋਹਣੀ ਮਹਿਕ ਖਿਲਾਰਦਾ

ਰੰਗ ਬਿਰੰਗੇ ਲਾਲ, ਪੀਲੇ,

ਚਿੱਟੇ, ਸੰਤਰੀ, ਗੁਲਾਬੀ, ਨੀਲੇ

ਧਮਾਲ

ਧੰਮ -ਧਾਮਾਧੰਮ ਪੈਂਦੀ ਧਮਾਲ,

ਆਜੋ ਸਾਰੇ ਨੱਚੀਏ ਢੋਲ ਦੇ ਨਾਲ

ਢੋਲੀ ਢੋਲ ਤੇ ਡਗਾ ਲਾਇਆ,

ਰਲ-ਮਿਲ ਸਭਨੇ ਭੰਗੜਾ ਪਾਇਆ

ਠੱਕ -ਠੱਕ

ਠੱਕ-ਠੱਕ ਕਰਕੇ ਬੂਹਾ ਖੜਕਿਆ,

ਵੇਖੋ ਕੌਣ ਪ੍ਰਾਹੋਣਾ ਆਇਆ

ਭੂਆ ਫੁਫੜ ਸਾਡੇ ਆਏ,

ਫ਼ਲ ਮਿਠਾਈਆਂ ਨਾਲ ਲਿਆਏ

ਹਵਾਈ ਜਹਾਜ਼

ਹਵਾਈ ਜਹਾਜ਼ ਹਵਾਈ ਜਹਾਜ਼

ਅੰਬਰਾਂ ਦੇ ਵਿਚ ਉਡਦਾ ਜਾਵੇ

ਦੁਨੀਆ ਭਰ ਦੀ ਸੈਰ ਕਰਾਵੇ

ਸਬਜ਼ੀ

ਤਰਾਂ ਤਰਾਂ ਦੀ ਸਬਜ਼ੀ ਖਾਵਾਂ

ਸੋਹਣੀ ਆਪਣੀ ਸਿਹਤ ਬਣਾਵਾਂ

ਸੇਬ ਸੰਤਰੇ ਦੇ ਨਾਲ ਸਟ੍ਰਾਬੈਰੀ ਤੇ ਮੇਰੀ ਮਨਪਸੰਦ ਬਲੂਬੈਰੀ

ਸਤਰੰਗੀ ਪੀਂਘ

ਦੇਖੋ ਦੇਖੋ ਆਸਮਾਨ ਵਿੱਚ ਸੱਤ ਰੰਗ

ਉੱਡਦੇ ਫਿਰ ਦੇ ਹਵਾਵਾਂ ਦੇ ਸੰਗ |

ਨੀਲਾ, ਜਾਮਨੀ, ਪੀਲਾ, ਹਰਾ, ਲਾਲ

ਦੇਖੋ ਦੇਖੋ ਕੁਦਰਤ ਦਾ ਕਮਾਲ!

ਔਰਤ

ਮਾਂ, ਭੈਣ , ਧੀ , ਪਤਨੀ , ਦੋਸਤ,

ਹਰ ਰੂਪ ਤੇਰੇ ਨੂੰ ਸਿਰ ਝੁਕਦਾ।

ਨਾ ਜ਼ੁਲਮੋਂ ਸਿਤਮ ਦਾ ਅੰਤ ਕੋਈ,

ਪਰ ਸਬਰ ਤੇਰਾ ਨਾ ਕਦੇ ਟੁੱਟਦਾ।

ਤੇਰੀ ਮੰਜ਼ਿਲ ਅਜ਼ਾਦੀ ਪਾਵਣ ਦੀ,

ਪਰ ਬਿਖੜਾ ਪੈਂਡਾ ਨਹੀਂ ਮੁੱਕਦਾ।

ਖੌਰੇ ਮਰਦ ਪ੍ਰਧਾਨ ਸਮਾਜ ਤਾਈਂ ,

ਅਹਿਸਾਸ ਹੋਣਾ ਕਦੋਂ ਤੇਰੀ ਚੁੱਪ ਦਾ।

ਦੋਸਤੀ

ਦੋਸਤੀ ਏ ਰਿਸ਼ਤਾ ਜੋ ਚੁਣੇ ਇਨਸਾਨ ਖੁਦ,

ਕੁਦਰਤੀ ਹੈ ਭੈਣ, ਭਾਈ, ਧੀ ਅਤੇ ਪੁੱਤ ਦਾ।

ਦੋਸਤੀ ਦਾ ਬੂਟਾ, ਹੋਣ ਜੜਾਂ ਵਿਸ਼ਵਾਸ਼ ਦੀਆਂ,

ਆਵੇ ਕੋਈ ਤੂਫਾਨ ਭਾਵੇਂ, ਪੱਤਾ ਵੀ ਨਾ ਟੁੱਟਦਾ।

ਛਹਿਬਰਾਂ ਬਹਾਰ ਦੀਆਂ ਪੱਤ ਝੜ੍ਹ ਹੋਵੇ ਭਾਵੇਂ,

ਯਾਰ ਉਹੀ ਸਾਥੀ ਜਿਹੜਾ ਬਣੇ ਹਰ ਰੁੱਤ ਦਾ।

ਛਾਵਾਂ ਅਪਣਤ ਦੀਆਂ ਮਾਣ ਰਹੇ ਦੋਸਤਾਂ ਨੂੰ,

ਲੱਗੇ ਕਦੇ ਸੇਕ ਨਾ, ਵਿਛੋੜਿਆਂ ਦੀ ਧੁੱਪ ਦਾ।

ਤਾਰੇ

ਨਿੱਕੇ-ਨਿੱਕੇ ਤਾਰੇ, ਅੰਬਰੀਂ ਲਿਸ਼ਕਾ ਮਾਰਨ ਸਾਰੇ

ਟਿੰਮ ਟਿੰਮ ਕਰਦੇ ਲਗਦੇ ਪਿਆਰੇ

ਰਾਤਾਂ ਨੂੰ ਜਗਦੇ, ਦਿਨ ਨੂੰ ਸੌਂ ਜਾਂਦੇ ਸਾਰੇ,

ਟਿੰਮ-ਟਿੰਮ ਕਰਦੇ ਤਾਰੇ, ਲਗਦੇ ਬੜੇ ਪਿਆਰੇ

ਦਿਲ ਕਰਦਾ ਮੁੱਠੀ ਵਿੱਚ ਫੜ੍ਹ ਲਵਾਂ ਸਾਰੇ

ਜਗ ਮਗ ਕਰਦੇ, ਲਗਦੇ ਬੜੇ ਪਿਆਰੇ |

ਰੁੱਖ

ਰੁੱਖ ਸਾਨੂੰ ਦੇਂਦੇ ਠੰਢੀ ਛਾਂ,

ਉੱਤੇ ਆ ਕੇ ਬਹਿੰਦੇ ਕਬੂਤਰ ਤੇ ਕਾਂ

ਸਾਰੇ ਪੰਛੀ ਆਲੵਣੇ ਪਾਉਣ ਰੁੱਖਾਂ ਤੇ

ਇਹ ਕਿਸੇ ਨੂੰ ਨਹੀਂ ਕਰਦੇ ਨਾਹ,

ਸਾਨੂੰ ਵੰਨ ਸੁਵੰਨੇ ਫਲ ਵੀ ਦਿੰਦੇ

ਰੁੱਖ ਸਾਨੂੰ ਕਾਗਜ ਵੀ ਦਿੰਦੇ ਬਣਾ

ਨਾਲੇ ਦਿੰਦੇ ਠੰਢੀ ਠੰਢੀ ਹਵਾ

ਆਉ ਰੁੱਖ ਲਾਈਏ

ਪੰਛੀਆਂ ਦੇ ਘਰ ਬਣਾਈਏ।

ਸਿਹਤ

ਗਾਜਰ ਮੂਲੀ ਤੇ ਸੇਬ ਖਾਉ

ਆਪਣੀ ਸਿਹਤ ਬਣਾਉ |

ਪਾਣੀ ਪੀਉ ਰੱਜ ਕੇ,

ਕੰਮ ਕਰੋ ਭੱਜ ਕੇ |

ਸੈਰ ਕਰਕੇ ਸੁਸਤੀ ਭਜਾਉ,

ਕਸਰਤ ਕਰਕੇ ਤੰਦਰੁਸਤ ਹੋ ਜਾਉ |

ਵੱਡਿਆਂ ਦਾ ਸਤਿਕਾਰ ਕਰੋ,

ਛੋਟਿਆਂ ਨਾਲ ਪਿਆਰ ਕਰੋ।

ਖਿਚੜੀ

ਪ੍ਰੀਤੀ ਬਜਾਰੋਂ ਆਈ,

ਨਾਲ ਆਪਣੇ ਚੌਲ ਲਿਆਈ

ਚੁੱਲ੍ਹੇ ਵਿਚ ਉਸ ਅੱਗ ਜਲਾਈ |

ਪ੍ਰੀਤੀ ਨੇ ਪੌੜੀ ਲਈ,

ਛੱਤ ਉਪਰੋਂ ਤੋਤੀ ਲਿਆਈ

ਫਿਰ ਤੋਤੀ ਚੁੱਲ੍ਹੇ ਤੇ ਟਿਕਾਈ

ਦੌੜੀ - ਦੌੜੀ ਜੀਤੀ ਆਈ,

ਆ ਉਸ ਕੁੰਡੀ ਖੜਕਾਈ

ਪ੍ਰੀਤੀ ਪੁੱਛਿਆ, "ਕੌਣ ?"

ਜੀਤੀ ਬੋਲੀ, "ਵੇਖ ਚੁੱਕ ਕੇ ਧੌਣ |"

ਪ੍ਰੀਤੀ ਤੇ ਜੀਤੀ ਨੇ ਫੇਰ,

ਪਾਏ ਤੋਤੀ ਵਿਚ ਦਾਲ ਤੇ ਚੌਲ

ਪਾਣੀ ਦੀ ਇਕ ਕਟੋਰੀ ਪਾਈ ,

ਹੌਲੀ-ਹੌਲੀ ਕੜਛੀ ਹਿਲਾਈ

ਪ੍ਰੀਤੀ ਤੇ ਜੀਤੀ ਨੇ ਖਿਚੜੀ ਬਣਾਈ |

ਪੰਛੀ ਪਿਆਰੇ

ਚਿੜੀਆਂ ਤੇ ਗਟਾਰਾਂ ਰਲ ਗੀਤ ਗਾਉਂਦੀਆਂ,

ਬੱਤਖਾਂ ਤਲਾਅ ਦੇ ਵਿੱਚ ਵੇਖੋ ਨਹਾਉਂਦੀਆਂ |

ਕਾਵਾਂ ਕੱਠੇ ਹੋਕੇ, ਕਾਵਾਂ-ਰੋਲ਼ੀ ਪਾਈ ਏ,

ਕੋਇਲ ਨੇ ਮਿੱਠੀ ਜਿਹੀ ਕੂਕ ਲਾਈ ਏ |

ਬਦਲਾਂ ਨੂੰ ਵੇਖ ਮੋਰ ਪੈਲ਼ ਪਾਈ ਏ,

ਤੋਤਿਆਂ ਦੀ ਡਾਰ, ਅੰਬੀਆਂ 'ਤੇ ਆਈ ਏ |

ਸੋਹਣੇ ਕਬੂਤਰਾਂ ਨੇ ਉਡਾਰੀ ਲਈ ਏ ,

ਸੋਹਣੇ ਕਬੂਤਰਾਂ ਨੇ ਉਡਾਰੀ ਲਈ ਏ |

ਇਲਾਂ ਖੋਲੇ ਖੰਭ ਮਾਰ ਕੇ ਉਡਾਰੀਆਂ,

ਗਿਰਝਾਂ ਆਕਾਸ਼ ਵਿੱਚ ਲਾਉਂਣ ਤਾਰੀਆਂ |

ਉੱਲੂ ਬੈਠਾ ਖੋੜ ਦੇ ਵਿੱਚ, ਖੰਭ ਝਾੜਦਾ |

ਚੱਕੀਰਾਹਾ ਚੁੰਝ ਨਾਲ, ਕੀੜੇ ਭਾਲਦਾ |

ਹੰਸਾਂ ਦੀ ਟੋਲੀ ਮੋਤੀਆਂ ਨੂੰ ਟੋਲਦੀ,

ਘੁੱਗੀ ਬੈਠੀ ਦੂਰ, "ਤੂੰ ਹੀ ਤੂੰ" ਬੋਲਦੀ |

ਆਲਾ-ਦੁਆਲਾ ਸਾਡਾ ਇਹਨਾਂ ਨਾਲ ਸਜਦਾ,

ਪੰਛੀਆਂ ਦੇ ਨਾਲ ਜਗ ਚੰਗਾ ਲਗਦਾ |

ਪੰਛੀਆਂ ਦੇ ਨਾਲ ਜਗ ਚੰਗਾ ਲਗਦਾ |

Created By
Mona Sidhu
Appreciate

Credits:

Created with images by Idearriba - "poem butterfly literature" • klimkin - "smile joy flower" • 3194556 - "puppy dog pet" • pixel2013 - "fiat fiat 500 auto" • the1willy - "train bridge steam" • Shlomaster - "kite mother family" • Artturi_Mantysaari - "balloons party colors" • mintchipdesigns - "girl beach ocean" • Ana_J - "toy car souvenir bus" • Unknown - "Free picture: bell, bicycle, chrome, colorful, old ..." • Skitterphoto - "girl swing rocking" • luhaifeng279 - "mango chaise mans hainan" • Unknown - "Free picture: cosmos, galaxy, wallpaper, night, silhouette ..." • 9883074 - "corn corn on the cob yellow" • cbaquiran - "birthday cake cake birthday" • blickpixel - "cube game cube instantaneous speed" • Alexas_Fotos - "not hear kermit not see" • HardyKlossek - "pizza pizza dough stone oven" • Alexas_Fotos - "shopping kermit money" • RoamingPro - "american bank banking" • Unknown - "Free illustration: Family, Community, Children - Free ..." • Julius_Silver - "polynesia french polynesia tahiti" • Unknown - "Musical Man Music · Free image on Pixabay" • luginbuhlta - "yo yo wood toy" • Unknown - "有关boondi, flavory, laddo的免费素材图片" • yohoprashant - "child colors nepal" • Brett_Hondow - "melon cantaloupe canteloupe" • blickpixel - "lego legomaennchen males" • Bru-nO - "clock pocket watch movement" • Unknown - "Pink Green and Purple Flowers during Daytime · Free Stock ..." • DaniloBueno - "night flight plane airport" • Engin_Akyurt - "casserole dish vegetable tomato" • 27707 - "rainbow beach scenic" • Unknown - "Faceless mother embracing cheerful girl on city street ..." • jarmoluk - "hands friendship friends" • Bessi - "tree lake stars" • jplenio - "trees wilderness nature" • Unknown - "Food | Free Stock Photo | Fruit and vegetables basket ..." • shaiith - "Tasty and homemade hunter's stew on campfire" • muratart - "Two swans swiming together in calm green water - Black and White swan"

NextPrevious